ਮੈਂ ਬੈਠਾ ਸੀ ਬਨੇਰੇ ‘ਤੇ,
ਤੇ ਵੇਲਾ ਸੀ ਰਾਤ ਦਾ।
ਅੱਖਾਂ ‘ਚ ਹੰਝੂ ਤੇ ਗਵਾਚਿਆਂ ਖਿਆਲਾਂ ‘ਚ
ਲੱਭਦਾ ਸੀ ਹੱਲ ਮੈਂ, ਟੁੱਟੇ ਦਿਲ ਹਾਰੇ ਦਾ।
ਬੈਠੇ-ਬੈਠੇ ਫਿਰ ਰਾਤ ਇੰਝ ਲੰਘ ਗਈ
ਲੱਭਿਆ ਨਾ ਹੱਲ ਕੋਈ ਦਿਲ ਦੇ ਬਿਮਾਰ ਦਾ।
ਮੈਂ ਬੈਠਾ ਸੀ ਬਨੇਰੇ ‘ਤੇ,
ਤੇ ਵੇਲਾ ਸੀ ਰਾਤ ਦਾ।
ਤਾਰਿਆਂ ਦੀ ਲੋਅ ਨਾਲ,
ਸਹਾਰਾ ਤੇਰੀ ਯਾਦ ਦਾ।
ਚੜ੍ਹਿਆ ਸਵੇਰ ਦਿਲ ਹੋਰ ਦੁਖੀ ਹੋ ਗਿਆ
ਤੱਕਦੇ ਹੀ ਉਹ ਥਾਂ ਦਿਲ ਮੌਤ ਤੇ ਖਲੋ ਗਿਆ
ਜਿਥੇ ਹੋਏ ਸੀ ਵੱਖ, ਤੂੰ ਰਾਹ ਨਵੇਂ ਚੁਣੇ ਸੀ
ਭੁੱਲਿਆ ਨਹੀਂ ਜਾਂਦਾ ਉਹ ਮੌੜ ਉਸ ਰਾਹ ਦਾ
ਮੈਂ ਬੈਠਾ ਸੀ ਬਨੇਰੇ ‘ਤੇ,
ਤੇ ਵੇਲਾ ਸੀ ਰਾਤ ਦਾ।
ਤਾਰਿਆਂ ਦੀ ਲੋਅ ਨਾਲ,
ਸਹਾਰਾ ਤੇਰੀ ਯਾਦ ਦਾ।
ਬਹਿ ਚਾਨਣੀਆਂ ਰਾਤਾਂਮ ਕੀਤੀਆਂ ਸੀ ਗੱਲਾਂ
ਖਾਧੀਆਂ ਸਹੁੰਆਂ ਤੇ ਵਟਾਏ ਮੁੰਦੀ ਛੱਲਾ
ਸੀ ਤੋੜ ਸਾਰੇ ਤਾਰੇ ਵਾਅਦਾ ਝੋਲੀ ਤੇਰੇ ਪਾਉਣ ਦਾ
ਪਲ ਉਹ ਦੀ ਯਾਦ ਮੈਨੂੰ ਆਖ਼ਿਰੀ ਰਾਤ ਦਾ
ਮੈਂ ਬੈਠਾ ਸੀ ਬਨੇਰੇ ‘ਤੇ,
ਤੇ ਵੇਲਾ ਸੀ ਰਾਤ ਦਾ।
ਤਾਰਿਆਂ ਦੀ ਲੋਅ ਨਾਲ,
ਸਹਾਰਾ ਤੇਰੀ ਯਾਦ ਦਾ।
ਰਹਿ ਨਹੀਓ ਹੋਣਾ ਉਹਦੇ ਬਿਨ੍ਹਾਂ ਉਹਨੂੰ ਪਤਾ ਸੀ
ਫੇਰ ਵੀ ‘ਸੁਲਤਾਨ’ ਖਿਆਲ ਦਿਲ ‘ਚ ਨਾ ਰਤਾ ਸੀ।
ਤਿਲ ਤਿਲ ਕਰਕੇ ਹੁਣ ਸਾਹ ਮੁੱਕ ਚਲੇ ਆ
ਹੋ ਗਿਆ ਵਕਤ ਚੰਨ ਤਾਰਿਆ ਦੀ ਬਾਤ ਦਾ
ਮੈਂ ਬੈਠਾ ਸੀ ਬਨੇਰੇ ‘ਤੇ,
ਤੇ ਵੇਲਾ ਸੀ ਰਾਤ ਦਾ।
ਤਾਰਿਆਂ ਦੀ ਲੋਅ ਨਾਲ,
ਸਹਾਰਾ ਤੇਰੀ ਯਾਦ ਦਾ।